Indiana 988

ਸਰੋਤ ਟੂਲਕਿੱਟ

988 ਬਾਰੇ ਜਾਗਰੂਕਤਾ ਫੈਲਾ ਕੇ Hoosiers ਦੀ ਮਦਦ ਕਰੋ

ਸਾਡੇ ਸਾਰਿਆਂ ਲਈ ਇੰਡੀਆਨਾ ਦੀਆਂ ਸਾਰੀਆਂ 92 ਕਾਉਂਟੀਆਂ ਵਿੱਚ 988 Suicide and Crisis Lifeline (ਸੁਸਾਈਡ ਐਂਡ ਕਰਾਈਸਿਸ ਲਾਈਫਲਾਈਨ) ਸੰਦੇਸ਼ ਨੂੰ ਸਾਂਝਾ ਕਰਨਾ ਮਹੱਤਵਪੂਰਨ ਹੈ। ਅਸੀਂ ਤੁਹਾਡੇ ਦੋਸਤਾਂ, ਤੁਹਾਡੇ ਪਰਿਵਾਰ, ਤੁਹਾਡੇ ਮੈਂਬਰਾਂ, ਅਤੇ ਤੁਹਾਡੇ ਹਿੱਸੇਦਾਰਾਂ ਨੂੰ 988 ਸੰਦੇਸ਼ ਦਾ ਪ੍ਰਚਾਰ ਕਰਨ ਲਈ ਤੁਹਾਡੀ ਵਰਤੋਂ ਲਈ ਹੇਠ ਲਿਖੀਆਂ ਸਮੱਗਰੀਆਂ ਤਿਆਰ ਕੀਤੀਆਂ ਹਨ। ਹੇਠਾਂ ਦਿੱਤੀ ਸਮੱਗਰੀ ਅਤੇ ਸੰਦੇਸ਼ ਸਮੱਗਰੀ ਤੁਹਾਡੇ ਲਈ ਡਾਊਨਲੋਡ ਕਰਨ ਅਤੇ ਇਸ ਮਹੱਤਵਪੂਰਨ ਸੰਦੇਸ਼ ਨੂੰ ਫੈਲਾਉਣ ਲਈ ਵਰਤੇ ਜਾਣ ਲਈ ਉਪਲਬਧ ਹੈ। ਰਾਜ ਭਰ ਵਿੱਚ ਜਾਗਰੂਕਤਾ ਵਧਾਉਣ ਵਿੱਚ ਮਦਦ ਲਈ ਈਮੇਲ ਟੈਮਪਲੇਟ, ਟੈਕਸਟ ਮੈਸੇਜ ਕਾਪੀ ਅਤੇ ਗ੍ਰਾਫਿਕਸ ਨੂੰ ਬਸ ਕਾਪੀ ਅਤੇ ਪੇਸਟ ਕਰੋ। ਅਕਸਰ ਦੁਬਾਰਾ ਜਾਂਚ ਕਰੋ ਕਿਉਂਕਿ ਹੋਰ ਸਮੱਗਰੀ ਤਿਆਰ ਕੀਤੀ ਜਾ ਰਹੀ ਹੈ। 

ਰਾਸ਼ਟਰੀ ਸਰੋਤਾਂ ਲਈ, ਕਿਰਪਾ ਕਰਕੇ SAMHSA ਟੂਲਕਿੱਟ ਦੇਖੋ।

ਈਮੇਲ ਕਾਪੀ

988 ਲਾਈਫਲਾਈਨ ਬਾਰੇ Hoosiers ਨੂੰ ਸੂਚਿਤ ਕਰਨ ਲਈ ਹੇਠਾਂ ਦਿੱਤੀ ਕਾਪੀ ਦੀ ਵਰਤੋਂ ਈਮੇਲ ਵਿੱਚ ਕੀਤੀ ਜਾ ਸਕਦੀ ਹੈ।

ਵਿਸ਼ਾ: 988 Suicide & Crisis Lifeline (ਸੁਸਾਈਡ ਐਂਡ ਕਰਾਈਸਿਸ ਲਾਈਫਲਾਈਨ) ਲਈ ਜਾਗਰੂਕਤਾ ਫੈਲਾਉਣ ਵਿੱਚ ਮਦਦ ਕਰੋ

ਪਿਆਰੇ [name],

988 ਅੱਗੇ ਵੱਧਣ ਦਾ ਰਸਤਾ ਹੈ। ਇਹ ਉਹ ਹੈ ਜੋ ਤੁਹਾਨੂੰ ਸਮਝਦਾ ਹੈ ਅਤੇ ਤੁਹਾਨੂੰ ਗੈਰਨਿਰਣਾਇਕ ਸਹਾਇਤਾ ਦਿੰਦਾ ਹੈ ਜਿਸਦੀ ਤੁਹਾਨੂੰ ਲੋੜ ਹੈ। ਇਹ ਉਹ ਹੈ ਜੋ ਤੁਹਾਨੂੰ ਚਾਹੀਦਾ ਹੈ, ਜਦੋਂ ਤੁਹਾਨੂੰ ਇਸਦੀ ਲੋੜ ਹੈ।

988 ਮਾਨਸਿਕ ਸਿਹਤ-ਸੰਬੰਧੀ ਸੰਕਟ, ਭਾਵੇਂ ਉਹ ਖੁਦਕੁਸ਼ੀ, ਮਾਨਸਿਕ ਸਿਹਤ ਜਾਂ ਪਦਾਰਥਾਂ ਦੀ ਵਰਤੋਂ ਦੇ ਸੰਕਟ, ਜਾਂ ਕਿਸੇ ਹੋਰ ਕਿਸਮ ਦੀ ਭਾਵਨਾਤਮਕ ਪ੍ਰੇਸ਼ਾਨੀ ਦੇ ਵਿਚਾਰ ਹਨ, ਦਾ ਸਾਹਮਣਾ ਕਰ ਰਹੇ ਕਿਸੇ ਵੀ ਵਿਅਕਤੀ ਲਈ ਹਮਦਰਦੀ, ਪਹੁੰਚਯੋਗ ਦੇਖਭਾਲ ਅਤੇ ਸਹਾਇਤਾ ਨਾਲ ਸਿੱਧੇ ਸੰਪਰਕ ਦੀ ਪੇਸ਼ਕਸ਼ ਕਰਦਾ ਹੈ।

988 Suicide & Crisis Lifeline (ਸੁਸਾਈਡ ਐਂਡ ਕਰਾਈਸਿਸ ਲਾਈਫਲਾਈਨ) ਬਾਰੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਕਰਨ ਲਈ Indiana Family and Social Services Administration (ਇੰਡੀਆਨਾ ਫੈਮਿਲੀ ਐਂਡ ਸੋਸ਼ਲ ਸਰਵਿਸਿਜ਼ ਐਡਮਿਨਿਸਟ੍ਰੇਸ਼ਨ) ਨੇ ਸਮੱਗਰੀ ਦਾ ਇੱਕ ਸੈੱਟ ਬਣਾਇਆ ਹੈ। ਸਮੱਗਰੀਆਂ ਤੱਕ ਇੱਥੇ ਪਹੁੰਚ ਕੀਤੀ ਜਾ ਸਕਦੀ ਹੈ।

ਜੇਕਰ ਤੁਸੀਂ ਜਾਂ ਕੋਈ ਵਿਅਕਤੀ ਜਿਸਨੂੰ ਤੁਸੀਂ ਜਾਣਦੇ ਹੋ, ਮਾਨਸਿਕ ਸਿਹਤ ਨਾਲ ਸਬੰਧਤ ਜਾਂ ਪਦਾਰਥਾਂ ਦੀ ਵਰਤੋਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਹੋ, ਤਾਂ ਉਮੀਦ ਅਤੇ ਮਦਦ ਉਪਲਬਧ ਹੈ। Suicide & Crisis Lifeline (ਸੁਸਾਈਡ ਐਂਡ ਕਰਾਈਸਿਸ ਲਾਈਫਲਾਈਨ) ‘ਤੇ ਪਹੁੰਚ ਕਰਨ ਲਈ ਕਿਰਪਾ ਕਰਕੇ 988 ‘ਤੇ ਕਾਲ ਕਰੋ ਜਾਂ ਟੈਕਸਟ ਕਰੋ ਅਤੇ 24/7 ਸਿਖਲਾਈ ਪ੍ਰਾਪਤ ਸੰਕਟ ਮਾਹਰ ਨਾਲ ਗੱਲ ਕਰ ਸਕਦੇ ਹੋ।

ਤੁਹਾਡਾ ਧੰਨਵਾਦ!

ਟੈਕਸਟ ਸੁਨੇਹੇ ਦੀ ਕਾਪੀ

988 Suicide & Crisis Lifeline (ਸੁਸਾਈਡ ਐਂਡ ਕਰਾਈਸਿਸ ਲਾਈਫਲਾਈਨ) ਬਾਰੇ Hoosiers (ਹੂਜੀਅਜ਼) ਨੂੰ ਸੂਚਿਤ ਕਰਨ ਲਈ ਹੇਠਾਂ ਦਿੱਤੀ ਕਾਪੀ ਨੂੰ ਇੱਕ ਟੈਕਸਟ ਸੁਨੇਹੇ ਵਿੱਚ ਵਰਤਿਆ ਜਾ ਸਕਦਾ ਹੈ।

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਵਰਤਮਾਨ ਵਿੱਚ ਖੁਦਕੁਸ਼ੀ ਦੇ ਵਿਚਾਰਾਂ ਜਾਂ ਮਾਨਸਿਕ ਸਿਹਤ ਜਾਂ ਪਦਾਰਥਾਂ ਦੀ ਵਰਤੋਂ ਦੇ ਸੰਕਟ ਦਾ ਅਨੁਭਵ ਕਰ ਰਿਹਾ ਹੈ, ਤਾਂ ਕਿਰਪਾ ਕਰਕੇ Suicide & Crisis Lifeline (ਸੁਸਾਈਡ ਐਂਡ ਕਰਾਈਸਿਸ ਲਾਈਫਲਾਈਨ) ਤੱਕ ਪਹੁੰਚਣ ਲਈ ਅਤੇ ਇੱਕ ਸਿਖਲਾਈ ਪ੍ਰਾਪਤ ਸੰਕਟ ਮਾਹਰ ਨਾਲ ਗੱਲ ਕਰਨ ਲਈ 988 ‘ਤੇ ਕਾਲ ਜਾਂ ਟੈਕਸਟ ਕਰੋ। 988 ਅੱਗੇ ਵਧਣ ਦਾ ਇੱਕ ਰਸਤਾ ਹੈ ਅਤੇ ਇਹ ਉਸ ਸਮੇਂ ਲਈ ਨਿਰਣਾਇਕ ਸਹਾਇਤਾ ਹੈ ਜਦੋਂ ਤੁਹਾਨੂੰ ਇਸਦੀ ਲੋੜ ਹੁੰਦੀ ਹੈ।

ਸੋਸ਼ਲ ਮੀਡੀਆ ਕਾਪੀ

ਸੋਸ਼ਲ ਮੀਡੀਆ ‘ਤੇ ਗ੍ਰਾਫਿਕਸ ਦੇ ਨਾਲ ਵਰਤਣ ਲਈ ਹੇਠਾਂ ਦਿੱਤੀ ਕਾਪੀ ਦੀ ਵਰਤੋਂ ਕਰੋ।

ਵਿਕਲਪ 1

988 ਕੀ ਹੈ?

988 ਅੱਗੇ ਵੱਧਣ ਦਾ ਇਕ ਰਸਤਾ ਹੈ। ਇਹ ਤੁਹਾਡੀ ਗੱਲ ਸੁਣਨ ਵਾਲਾ ਹੈ। ਇਹ ਮਦਦ ਪ੍ਰਾਪਤ ਕਰਨ ਦੀ ਸ਼ੁਰੂਆਤ ਹੈ। ਇਹ ਉਹ ਹੈ ਜੋ ਤੁਹਾਨੂੰ ਸਮਝਦਾ ਹੈ। ਇਹ ਉਹ ਹੈ ਜੋ ਤੁਹਾਨੂੰ ਉਸ ਸਮੇਂ ਚਾਹੀਦਾ ਹੈ ਜਦੋਂ ਤੁਸੀਂ ਨਹੀਂ ਜਾਣਦੇ ਕਿ ਤੁਹਾਨੂੰ ਕੀ ਚਾਹੀਦਾ ਹੈ। ਜੇਕਰ ਤੁਸੀਂ ਜਾਂ ਤੁਹਾਡਾ ਜਾਣਕਾਰ ਕਿਸੇ ਮਾਨਸਿਕ ਸਿਹਤ ਸੰਬੰਧੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਤਾਂ 988 Suicide & Crisis Lifeline (ਸੁਸਾਈਡ ਐਂਡ ਕਰਾਈਸਿਸ ਲਾਈਫਲਾਈਨ) ‘ਤੇ ਕਾਲ ਕਰੋ ਜਾਂ ਟੈਕਸਟ ਭੇਜੋ।

ਵਿਕਲਪ 2

988 ਕੀ ਹੈ?

988 ਸਿਰਫ਼ ਯਾਦ ਰੱਖਣ ਵਿੱਚ ਆਸਾਨ ਨੰਬਰ ਤੋਂ ਵੱਧ ਕੁਝ ਹੈ। ਇਹ ਮਾਨਸਿਕ ਸਿਹਤ-ਸੰਬੰਧੀ ਸੰਕਟ, ਭਾਵੇਂ ਉਹ ਖੁਦਕੁਸ਼ੀ, ਮਾਨਸਿਕ ਸਿਹਤ ਜਾਂ ਪਦਾਰਥਾਂ ਦੀ ਵਰਤੋਂ ਦੇ ਸੰਕਟ, ਜਾਂ ਕਿਸੇ ਹੋਰ ਕਿਸਮ ਦੀ ਭਾਵਨਾਤਮਕ ਪ੍ਰੇਸ਼ਾਨੀ ਦੇ ਵਿਚਾਰ ਹਨ, ਦਾ ਸਾਹਮਣਾ ਕਰ ਰਹੇ ਕਿਸੇ ਵੀ ਵਿਅਕਤੀ ਲਈ ਹਮਦਰਦੀ, ਪਹੁੰਚਯੋਗ ਦੇਖਭਾਲ ਅਤੇ ਸਹਾਇਤਾ ਨਾਲ ਸਿੱਧੇ ਸੰਪਰਕ ਦੀ ਪੇਸ਼ਕਸ਼ ਕਰਦਾ ਹੈ।

ਗ੍ਰਾਫਿਕਸ: 1080 x 1920

ਨਿਮਨਲਿਖਤ ਸੋਸ਼ਲ ਮੀਡੀਆ ਗ੍ਰਾਫਿਕਸ Instagram ਜਾਂ Facebook Stories ਵਜੋਂ ਸਭ ਤੋਂ ਵਧੀਆ ਵਰਤੇ ਜਾਂਦੇ ਹਨ। ਇਸ ਨੂੰ ਆਪਣੇ ਕੰਪਿਊਟਰ ‘ਤੇ ਸੁਰੱਖਿਅਤ ਕਰਨ ਲਈ ਹੇਠਾਂ ਦਿੱਤੀ ਤਸਵੀਰ ‘ਤੇ ਰਾਈਟ-ਕਲਿੱਕ ਕਰੋ (ਜਾਂ Mac ‘ਤੇ Control+Click)।

ਗ੍ਰਾਫਿਕਸ: 1080 x 1080

ਹੇਠਾਂ ਦਿੱਤੇ ਸੋਸ਼ਲ ਮੀਡੀਆ ਗ੍ਰਾਫਿਕਸ Instagram ਜਾਂ Facebook ‘ਤੇ ਸਭ ਤੋਂ ਵਧੀਆ ਵਰਤੇ ਜਾਂਦੇ ਹਨ। ਇਸ ਨੂੰ ਆਪਣੇ ਕੰਪਿਊਟਰ ‘ਤੇ ਸੁਰੱਖਿਅਤ ਕਰਨ ਲਈ ਹੇਠਾਂ ਦਿੱਤੀ ਤਸਵੀਰ ‘ਤੇ ਰਾਈਟ-ਕਲਿੱਕ ਕਰੋ (ਜਾਂ Mac ‘ਤੇ Control+Click)।

ਗ੍ਰਾਫਿਕਸ: 1200 x 675

ਹੇਠਾਂ ਦਿੱਤੇ ਸੋਸ਼ਲ ਮੀਡੀਆ ਗ੍ਰਾਫਿਕਸ Twitter ‘ਤੇ ਸਭ ਤੋਂ ਵਧੀਆ ਵਰਤੇ ਜਾਂਦੇ ਹਨ। ਇਸ ਨੂੰ ਆਪਣੇ ਕੰਪਿਊਟਰ ‘ਤੇ ਸੁਰੱਖਿਅਤ ਕਰਨ ਲਈ ਹੇਠਾਂ ਦਿੱਤੀ ਤਸਵੀਰ ‘ਤੇ ਰਾਈਟ-ਕਲਿੱਕ ਕਰੋ (ਜਾਂ Mac ‘ਤੇ Control+Click)।

ਪ੍ਰਿੰਟ ਕਰਨ ਯੋਗ ਪੋਸਟਰ

ਤੁਹਾਡੇ ਲਈ ਪ੍ਰਿੰਟ ਅਤੇ ਸ਼ੇਅਰ ਕਰਨ ਲਈ ਹੇਠਾਂ ਦਿੱਤੇ ਪੋਸਟਰ ਅਤੇ ਫਲਾਇਰ ਵਿਕਲਪ ਬਣਾਏ ਗਏ ਹਨ।  ਪੰਨਿਆਂ ਦੇ PDF ਸੰਸਕਰਣ ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੀ ਤਸਵੀਰ ‘ਤੇ ਕਲਿੱਕ ਕਰੋ।

ਹੁਣ ਮਦਦ ਪ੍ਰਾਪਤ ਕਰੋ।

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਵਰਤਮਾਨ ਵਿੱਚ ਖੁਦਕੁਸ਼ੀ ਦੇ ਵਿਚਾਰਾਂ ਜਾਂ ਮਾਨਸਿਕ ਸਿਹਤ ਜਾਂ ਪਦਾਰਥਾਂ ਦੀ ਵਰਤੋਂ ਦੇ ਸੰਕਟ ਦਾ ਅਨੁਭਵ ਕਰ ਰਿਹਾ ਹੈ, ਤਾਂ ਕਿਰਪਾ ਕਰਕੇ Suicide & Crisis Lifeline (ਸੁਸਾਈਡ ਐਂਡ ਕਰਾਈਸਿਸ ਲਾਈਫਲਾਈਨ) ਤੱਕ ਪਹੁੰਚਣ ਲਈ ਅਤੇ ਇੱਕ ਸਿਖਲਾਈ ਪ੍ਰਾਪਤ ਸੰਕਟ ਮਾਹਰ ਨਾਲ 24/7 ਗੱਲ ਕਰਨ ਲਈ 988 ‘ਤੇ ਕਾਲ ਕਰੋ।